ਹਰਿਆਣਾ ਦੇ ਕੁਰਕੁਸ਼ੇਤਰ 'ਚ ਭਾਰੀ ਮਾਤਰਾ 'ਚ RDX ਬਰਾਮਦ ਹੋਇਆ ਹੈ I ਦੱਸਿਆ ਜਾ ਰਿਹਾ ਹੈ ਕਿ ਕੁਝ ਗਲਤ ਅਨਸਰ 15 ਅਗਸਤ ਤੋਂ ਪਹਿਲਾਂ ਕੋਈ ਵੱਡਾ ਧਮਾਕਾ ਕਰਨ ਦੀ ਫ਼ਿਰਾਕ ਵਿੱਚ ਸਨ I ਜਾਣਕਾਰੀ ਮੁਤਾਬਿਕ 8 ਘੰਟਿਆਂ ਬਾਅਦ ਧਮਾਕਾ ਕਰਨ ਦੀ ਤਿਆਰੀ ਸੀ I ਲੱਗਭਗ 1.5 ਕਿੱਲੋ RDX ਬਰਾਮਦ ਕੀਤਾ ਗਿਆ ਹੈ I ਇਸ ਵਿਸਫੋਟਕ ਦੇ ਨਾਲ ਹੋਰ ਸਮਾਨ ਸਵਿੱਚ, ਟਾਈਮਰ, ਬੈਟਰੀ ਅਤੇ ਡੈਟੋਨੇਟਰ ਆਦਿ ਵੀ ਬਰਾਮਦ ਕੀਤਾ ਗਿਆ ਹੈ I ਜਾਣਕਾਰੀ ਮੁਤਾਬਿਕ ਇਹ ਪਦਾਰਥ ਪੰਜਾਬ ਤੋਂ ਸ਼ਾਹਬਾਦ ਲਿਆਂਦਾ ਗਿਆ ਸੀ ਜੋ ਕਿ ਮਿਰਚੀ ਹੋਟਲ ਦੇ ਕੋਲੋਂ ਬਰਾਮਦ ਹੋਇਆ ਹੈ I ਇਸ ਮਾਮਲੇ 'ਚ ਹਰਿਆਣਾ ਪੁਲਿਸ ਵੱਲੋਂ ਇੱਕ ਸ਼ੱਕੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜੋ ਪੰਜਾਬ ਦੇ ਤਰਨ-ਤਾਰਨ ਦਾ ਦੱਸਿਆ ਜਾ ਰਿਹਾ ਹੈ I <br />